Dr balwinder kaur brar ਦੇ ਵਿਚਾਰ ਅਤੇ ਕਿਤਾਬਾਂ ਬਾਰੇ

Dr Balwinder Kaur brar ਇੱਕ ਜਾਣੀ ਪਹਿਚਾਣੀ ਸ਼ਖਸ਼ੀਅਤ ਹੈ ਜਿਸ ਦੀਆਂ ਵੀਡੀਓਜ਼ ਲੋਕਾਂ ਦੁਆਰਾ ਬਹੁਤ ਪਸੰਦ ਕੀਤੀਆਂ ਗਈਆਂ । ਉਮਰ ਵਿੱਚ Dr balwinder ਕਾਫੀ ਵੱਡੇ ਨੇ ਪਰ ਓਹਨਾ ਦੇ ਸਰੋਤਿਆਂ ਵਿੱਚ ਨੌਜਵਾਨ ਵੀ ਸ਼ਾਮਲ ਨੇ। ਅੱਜ ਅਸੀਂ Dr Balwinder Kaur brar ਵਾਰੇ ਲਿਖਣ ਲੱਗੇ ਹਾਂ ਜਿਸ ਵਿਚ ਓਹਨਾ ਦੀ ਸੋਚ ਤੇ ਤਜਰਬਾ ਦੋਨੋਂ ਵਾਰੇ ਲਿਖਾਂਗੇ । ਪੋਸਟ ਵਧੀਆ ਲਗੀ ਤਾਂ ਸ਼ੇਅਰ ਜਰੂਰ ਕਰਿਓ ਕਮੈਂਟ ਸੈਕਸ਼ਨ ਵਿੱਚ ਕਮੇਂਟ ਵੀ ਜਰੂਰ ਕਰਨਾ ਜੀ
Dr Balwinder kaur brar ਦੇ ਕੁਝ ਵਿਚਾਰ –
Dr Balwinder kaur Brar ਕਹਿੰਦੇ ਹਨ ਕਿ ਸਾਡੀ ਉਮਰ ਦੇ ਲੋਕ ਭਾਵ ਕਿ ਜਿਨਾ ਨੇ ਉਮਰ ਹੰਡਾ ਲਈ ਹੈ ਓਹ ਚਾਉਂਦੇ ਨੇ ਕਿ ਅਸੀਂ ਅੱਜ ਦੇ ਬੱਚਿਆਂ ਨੂੰ ਆਪਣੀ ਜ਼ਿੰਦਗੀ ਦਾ ਤਜਰਬਾ ਸਿਖਾ ਦੇਈਏ ਪਰ ਦੁਨੀਆ ਹਰ ਪਲ ਬਦਲ ਰਹੀ ਹੈ ਜਿਸ ਨਾਲ ਅੱਜ ਦੀ ਪੀੜ੍ਹੀ ਵਿਚ ਬਦਲਾਵ ਪਲ ਪਲ ਬਾਅਦ ਆ ਰਿਹਾ ਹੈ ਜੌ ਕੇ ਸਾਡੀ ਉਮਰ ਦੇ ਲੋਕਾਂ ਨੂੰ ਭਾਵ ਕੇ ਬੁਜ਼ੁਰਗਾਂ ਨੂੰ ਹਜ਼ਮ ਨਹੀਂ ਹੁੰਦਾ ਜਿਸ ਕਰਕੇ ਅਸੀਂ ਨਵੀਂ ਪੀੜ੍ਹੀ ਨੂੰ ਟੋਕਣ ਤੋਂ ਹਟਦੇ ਨਹੀਂ ।
ਓਹ ਕਹਿੰਦੇ ਨੇ ਕਿ ਬੱਚੇ ਸੁਣ ਕੇ ਨਹੀਂ ਸਿੱਖਦੇ ਇਹ ਆਪਣੇ ਮਾਂ ਬਾਪ ਨੂੰ ਦੇਖ ਕੇ ਸਿੱਖਦੇ ਹਨ। ਕਹਿੰਦੇ ਜਿਹੜਾ ਬਾਪ ਆਪਣੀ ਘਰਵਾਲੀ ਨਾਲ ਲੜਦਾ ਰਹਿੰਦਾ ਤਾਂ ਬੱਚੇ ਤੇ ਵੀ ਓਹੋ ਅਸਰ ਪੈਂਦਾ ਓਹ ਵੀ ਐਵੇਂ ਹੀ ਕਰਨ ਦੀ ਕੋਸ਼ਿਸ਼ ਕਰਦਾ ਬਲਵਿੰਦਰ ਕੌਰ ਕਹਿੰਦੇ ਨੇ ਕੇ ਇਹ ਵੀ ਹੋ ਸਕਦਾ ਕੇ ਬੱਚੇ ਤੇ ਉਲਟ ਅਸਰ ਹੋਵੇ ਪਰ ਇਹ ਬਹੁਤ ਘੱਟ ਹੁੰਦਾ। ਓਹ ਕਹਿੰਦੇ ਹਨ ਕੇ ਧੱਕੇ ਨਾਲ ਥੋਪੇ ਹੋਏ ਅਸੂਲ ਇਕ ਕਨੂੰਨ ਦੀ ਤਰਾਂ ਹੁੰਦੇ ਹਨ ਪਰ ਜਿਹੜਾ ਕੁਛ ਬਚਾ ਆਪਣੇ ਆਪ ਸਿੱਖਦਾ ਉਹ ਉਸਨੂੰ ਗ੍ਰਹਿਣ ਕਰਦਾ ਆਪਣੇ ਆਪ ਤੇ ਓਹ ਜਿਆਦਾ ਅਸਰਦਾਰ ਹੁੰਦੇ।
ਬਲਵਿੰਦਰ ਜੀ ਕਹਿੰਦੇ ਹਨ ਜਦੋਂ ਬੱਚਾ ਰੋਂਦਾ ਤਾਂ ਮਾਂ ਬਾਪ ਆਪਣੇ ਬੱਚੇ ਲਈ ਸਾਰੀ ਰਾਤ ਜਾਗਦੇ ਹਨ ਉਹਨੂੰ ਚੁੱਪ ਕਰਾਉਂਦੇ ਹਨ ਪਰ ਓਹ ਇਹ ਸਭ ਆਪਣੀ ਖੁਸ਼ੀ ਲਈ ਕਰਕੇ ਹਨ ਕਿਉਂਕਿ ਓਹਨਾ ਤੋਂ ਆਪਣਾ ਬੱਚਾ ਰੋਂਦਾ ਦੇਖਿਆ ਨਹੀਂ ਜਾਂਦਾ ਪਰ ਇਹਦਾ ਮਤਲਬ ਇਹ ਨਹੀਂ ਕੇ ਤੁਸੀਂ ਬੱਚੇ ਨੂੰ ਬਾਅਦ ਵਿੱਚ ਇਹ ਸੁਣਾਈ ਚਲੋ ਕੇ ਅਸੀਂ ਤੇਰੇ ਪਿੱਛੇ ਸਾਰੀ ਰਾਤ ਜਾਗਦੇ ਹੁੰਦੇ ਸੀ ਕਿਉਂਕਿ ਤੁਸੀਂ ਓਹ ਆਪਣੀ ਖੁਸ਼ੀ ਲਈ ਜਾਗੇ ਓਹ ਤੁਹਾਡੀ ਆਪਣੀ ਚੋਣ ਸੀ ।
ਬਲਵਿੰਦਰ ਜੀ ਨੇ ਇਸ ਗੱਲ ਦੀ ਇਕ ਚੰਗੀ ਉਦਾਹਰਣ ਵੀ ਦਿੱਤੀ ਕਹਿੰਦੇ ਮੈਂ ਇਕ ਨੂੰਹ ਸੱਸ ਲੜਦੀ ਦੇਖੀ ਜਿਸ ਵਿਚ ਸੱਸ ਇਹ ਗੱਲ ਕਹਿ ਰਹੀ ਸੀ ਕਿ ਮੈਂ ਤੈਨੂੰ ਅਪਣਾ ਪੁੱਤ ਪਾਲ ਪੋਸ ਕੇ ਵੱਡਾ ਕਰਕੇ ਦੇ ਦਿੱਤਾ ਪਰ ਨੂੰਹ ਕੇਹਂਦੀ ਮੈਨੂੰ ਤਾਂ ਪਲਿਆ ਪਲਾਇਆ ਹੀ ਮਿਲਣਾ ਸੀ ਮੈਂ ਵੀ ਕਿਸੇ ਨੇ ਪਾਲ ਕੇ ਭੇਜੀ ਹਾਂ ਇਸ ਗੱਲ ਦਾ ਕਾਹਦਾ ਅਹਿਸਾਨ ? ਤਾਂ ਬਲਵਿੰਦਰ ਜੀ ਕਹਿੰਦੇ ਇਹ ਅਹਿਸਾਨ ਕਰਨਾ ਗਲਤ ਗੱਲ ਹੈ ।
Dr brar ਕਹਿੰਦੇ ਹਨ ਕਿ ਜਦੋਂ ਕੋਈ ਕੁੜੀ ਵਿਆਹ ਕੇ ਇਕ ਘਰ ਵਿੱਚ ਆਉਂਦੀ ਹੈ ਤਾਂ ਓਹਨੂੰ ਘਰ ਵਿਚ ਜਗਾ ਚਾਹੀਦੀ ਹੁੰਦੀ ਹੈ ਜੌ ਕੇ ਜਰੂਰੀ ਹੈ ਤਾਂ ਪਰਿਵਾਰ ਦੇ ਜੀਆਂ ਦਾ ਫਰਜ਼ ਬਣਦਾ ਕੇ ਥੋੜਾ ਖਿਸਕਣ ਤੇ ਉਹਨੂੰ ਜਗਾ ਦੇਣ । ਨੂੰਹ ਨੂੰ ਵੀ ਸੋਚ ਲੈਣਾ ਚਾਹੀਦਾ ਕੇ ਇਹ ਜਗਾ ਮੈਂ ਇਹਨਾਂ ਤੋਂ ਪਿਆਰ ਨਾਲ ਹੀ ਲਵਾਂਗੀ । ਡਾਕਟਰ ਬਲਵਿੰਦਰ ਕੌਰ ਬਰਾੜ ਕਹਿੰਦੇ ਹਨ ਕਿ ਪਰਿਵਾਰ ਵਿਚ ਜਬਰਦਸਤੀ ਵੀ ਕਲੇਸ਼ ਦਾ ਕਾਰਨ ਬਣਦੀ ਹੈ ਹਰ ਇਕ ਸਮੱਸਿਆ ਦਾ ਹੱਲ ਪਿਆਰ ਨਾਲ ਵੀ ਹੋ ਜਾਂਦਾ ਹੈ ।
ਓਹ ਕਹਿੰਦੇ ਕਿ ਜਦੋਂ ਕੋਈ ਨਵਾਂ ਜੀ ਜਾਣੀ ਕਿ ਇੱਕ ਨੂੰਹ ਜਦੋਂ ਸਹੁਰੇ ਪਰਿਵਾਰ ਚ ਆਉਂਦੀ ਹੈ ਤਾਂ ਘਰ ਦੇ ਮੈਂਬਰਾਂ ਨੂੰ ਅਤੇ ਓਹ ਕੁੜੀ ਨੂੰ ਅਪਣਾ ਮਨ ਤੋਂ ਤਿਆਰ ਹੋਣਾ ਪਏਗਾ । ਪਰ ਸ਼ੁਰੂਆਤ ਕੁੜੀ ਨੂੰ ਕਰਨੀ ਪਵੇਗੀ ਓਹਨਾ ਨੇ ਇਸ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜਦੋਂ ਅਸੀਂ ਕੈਨੇਡਾ ਵਿਚ ਜਾਨੇ ਹਾਂ ਤਾਂ ਪਹਿਲਾਂ ਅਸੀਂ ਕੈਨੇਡਾ ਦੇ ਰੂਲ ਸਿੱਖਦੇ ਹਾਂ ਓਸ ਤੋਂ ਬਾਦ ਕੈਨੇਡਾ ਸਾਨੂੰ ਆਪਣੇ ਬਰਾਬਰ ਦੇ ਕਰਦਾ ਹੈ ।
ਉਸੇ ਤਰ੍ਹਾਂ ਪਹਿਲਾਂ ਕੁੜੀ ਨੂੰ ਸੋਹਰਾ ਪਰਿਵਾਰ ਦੇ ਅਨੁਸਾਰ ਢਲਣਾ ਪੈਂਦਾ ਫਿਰ ਹੌਲੀ ਹੌਲੀ ਓਹ ਓਸ ਪਰਿਵਾਰ ਦਾ ਹਿੱਸਾ ਬਣ ਜਾਂਦੀ ਹੈ ।
ਬਰਾੜ ਜੀ ਕਹਿੰਦੇ ਹਨ ਕਿ ਕਈ ਵਾਰੀ ਨਵੇਂ ਨਵੇਂ ਵਿਆਹ ਹੋਏ ਬਾਦ ਮੁੰਡਾ ਆਪਣੇ ਮਾ ਬਾਪ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੀ ਚੁਗਲੀ ਕਰ ਲੈਂਦਾ ਆਪਣੇ ਮਾਂ ਬਾਪ ਦੀ ਕਮਜ਼ੋਰੀ ਦਸ ਦਿੰਦਾ ਜਿਸ ਨਾਲ ਪਰਿਵਾਰ ਵਿਚ ਫਿਕ ਪੈਂਦੀ ਹੈ ।
ਜਦਕਿ ਓਹਨੂੰ ਚਾਹੀਦਾ ਕੇ ਆਪਣੀ ਪਤਨੀ ਨੂੰ ਦੱਸੇ ਵੀ ਉਸਦੇ ਮਾ ਬਾਪ ਕਿਸ ਗੱਲ ਤੋਂ ਖੁਸ਼ ਹੁੰਦੇ ਹਨ ਫਿਰ ਜਦੋਂ ਓਹ ਨੂੰਹ ਓਵੇਂ ਹੀ ਕਰਦੀ ਹੈ ਤਾਂ ਮਾ ਬਾਪ ਖੁਸ਼ ਵੀ ਹੁੰਦੇ ਨੇ ਤੇ ਓਹ ਵੀ ਢਲਣਾ ਸ਼ੁਰੂ ਕਰ ਦਿੰਦੇ ਹਨ ।
ਇੱਕ ਇੰਟਰਵਊ ਦੌਰਾਨ Dr Balwinder Kaur brar ਜੀ ਨੂੰ ਪੁਛਿਆ ਗਿਆ ਕਿ ਅੱਜ ਕੱਲ ਡਿਪਰੈੱਸ਼ਨ ਕਿਉਂ ਵਧ ਰਿਹਾ? ਤਾਂ ਓਹਨਾ ਨੇ ਬੜਾ ਸੋਹਣਾ ਜਵਾਬ ਦਿੱਤਾ ਕਿ ਇਸਦਾ ਸਭ ਤੋਂ ਵੱਡਾ ਕਾਰਨ ਤੰਦਾ ਦਾ ਟੁੱਟਣਾ ਹੈ ਜਿਸ ਤਰਾਂ ਇਕ ਘਾਹ ਨੂੰ ਪੁੱਟਦੇ ਹਾਂ ਤੇ ਬਾਕੀ ਉਸਦੇ ਨਾਲ ਲਗਿਆ ਘਾਹ ਵੀ ਪੁੱਟਿਆ ਜਾਂਦਾ ਓਸੇ ਤਰ੍ਹਾਂ ਇੱਕ ਜੁੜੇ ਪਰਿਵਾਰ ਵਿੱਚ ਜਦੋਂ ਕਿਸੇ ਨੂੰ ਕੋਈ ਦੁੱਖ ਹੁੰਦਾ ਸੀ ਤਾਂ ਬਕਿਆ ਨੂੰ ਵੀ ਦੁੱਖ ਹੁੰਦਾ ਸੀ ਹੁਣ ਸਾਂਝੇ ਪਰਿਵਾਰ ਟੁੱਟ ਗਏ ਨੇ ਤੇ ਜਦੋਂ ਕੋਈ ਦੁੱਖ ਹੁੰਦਾ ਓਹ ਅੰਦਰ ਹੀ ਰਖਦੇ ਨੇ ਕਿਸੇ ਨਾਲ ਸਾਂਝੇ ਨਹੀਂ ਕਰਦੇ ਤੇ ਅੰਦਰ ਹੀ ਓਹਨਾ ਦੁੱਖਾਂ ਦੀਆਂ ਗਠਾਂ ਪੈ ਜਾਂਦੀਆਂ ।
Dr Balwinder kaur Brar ਨੇ ਕੁਝ ਕਿਤਾਬਾਂ ਵੀ ਲਿਖੀਆਂ ਜਿਹਨਾਂ ਨੂੰ ਪਾਠਕਾਂ ਨੇ ਇਹਨਾਂ ਪਿਆਰ ਦਿੱਤਾ ਕੇ ਕਹਿਣ ਸੁਣਨ ਤੋਂ ਪਰੇ ਹੋਗਿਆ । ਜਿਹਨਾ ਵਿੱਚੋ ਕੁਛ ਕਿਤਾਬਾਂ ਹੇਠ ਦਿੱਤਿਆਂ ਹਨ
ਡਾ. ਬਲਵਿੰਦਰ ਕੌਰ ਬਰਾੜ ਦੀਆ ਕਿਤਾਬਾ || Dr. Balwinder Kaur Brar Books
1. Mann da kona
2.Chit Na Chete
3. Uche Burj
4. sabbe saakh kudawe

ਤੁਸੀਂ ਆਪਣੇ ਵਿਚਾਰ ਕੰਮੈਂਟ ਸੈਕਸ਼ਨ ਵਿਚ ਜਰੂਰ ਦਿਓ ਜੀ ਧੰਨਵਾਦ