Description
BOOK- chade turang udave baaz book | ਚੜੇ ਤੁਰੰਗ ਉਡਾਵੈ ਬਾਜ ||
WRITER- Jagdeep Singh
PART 1 – Hanne Hanne Paatsahi
Part 2 – Beleyo Nikalde Sher
Part3- Charhe Turang Udaawe Baaj
ਚੜੇ ਤੁਰੰਗ ਉਡਾਵੈ ਬਾਜ || chade turang udave baaz bookਘੋੜੇ ਦੇ ਅੱਗੇ ਤੇ ਪਿੱਛੇ ਖਲੋਣਾ ਦੋਵੇਂ ਹੀ ਖਤਰਨਾਕ ਹੁੰਦਾ ਹੈ ਸੋ ਸਾਡੇ ਪੁਰਖੇ ਸਵਾਰ ਬਣ ਗਏ। ਸਾਡੇ ਵਡੇਰੇ ਘੋੜਸਵਾਰ ਸਨ ਅਸੀਂ ਯੋਧਿਆਂ ਨਾਲੋਂ ਘੱਟ ਵਿਹਾਰ ਨਹੀਂ ਕਰ ਸਕਦੇ। ਸੂਰਮਤਾਈ ਤੋਂ ਘੱਟ ਕੁਝ ਪ੍ਰਵਾਨ ਨਹੀਂ। ਛੋਟੀਆਂ ਸ਼ੈਆਂ ਦੀ ਪ੍ਰਾਪਤੀ ’ਤੇ ਵਕਤੀ ਜਹੀਂ ਖੁਸ਼ੀ ਨਾ ਕਰੋ ਕੁਲ ਧਰਤੀਆਂ ਉਡੀਕ ਕਰ ਰਹੀਆਂ ਹਨ ਕਿ ਕਦ ਤੁਸੀਂ ਮੁੜ ਘੋੜਿਆਂ ’ਤੇ ਸਵਾਰ ਹੋ ਕੇ ਆਓ ਤੇ ਸਗਲ ਬ੍ਰਹਿਮੰਡ ਉੱਤੇ ਖਾਲਸੇ ਦੇ ਨਿਸ਼ਾਨ ਝੁਲਾਓ।
ਤੇ ਸਦਾ ਯਾਦ ਰੱਖੋ ਡਰਪੋਕਾਂ ਨੂੰ ਘੋੜੇ ਪਿੱਠ ਉੱਤੇ ਸਵਾਰ ਨਹੀਂ ਹੋਣ ਦਿੰਦੇ ਤੇ ਦਹਾੜ ਤੋਂ ਬਿਨਾ ਸ਼ੇਰ ਝੁੰਡ ਦੀ ਰੱਖਿਆ ਨਹੀਂ ਕਰ ਸਕਦਾ।
ਕੀ ਤੁਸੀਂ ਕਦੇ ਕੋਈ ਗੂੰਗਾ ਸ਼ੇਰ ਦੇਖਿਆ ਹੈ ਜੋ ਜੰਗਲ ਦਾ ਰਾਜਾ ਹੋਵੇ, ਹਾਂ ਜੇ ਜੰਗਲ ਹੀ ਬਿੱਲੀਆਂ ਦਾ ਹੋਵੇ ਤਾਂ ਕੀ ਕਹਿਣਾ ਹੈ।
ਹਿਮਾਲਿਆ ਤੋਂ ਉੱਚੀ ਉਡਾਨ ਭਰਨ ਵਾਲੇ ਬਾਜਾਂ ਸੰਗ ਉੱਡਣਾ ਤੇ ਐਸੇ ਤੁਰੰਗਾਂ ’ਤੇ ਸਵਾਰੀ ਕਰਨਾ ਜੋ ਅਟਕਾਂ ਦੇ ਅਟਕਾਇਆਂ ਨਾ ਅਟਕਣ ਤੇ ਜਮਨਾ ਦੇ ਠੱਲਿਆਂ ਨਾ ਠੱਲੇ ਜਾਣ।
ਇਹ ਸਿਰਫ ਪੰਜਾਂ ਪਾਣੀਆਂ ਦੇ ਜੰਮਿਆਂ ਹਿੱਸੇ ਆਇਆ ਹੈ।
ਦੁਨੀਆਂ ਨੂੰ ਚੇਤੇ ਹੈ ਬਸ ਅਸੀਂ ਨਾ ਭੁੱਲ ਜਾਈਏ।
ਨਾਨਕਿ ਰਾਜੁ ਚਲਾਇਆ ਦਾ ਤੀਜਾ ਭਾਗ ਸੰਗਤ ਦੇ ਹੱਥਾਂ ਵਿਚ ਆਉਣ ਲਈ ਉਤਾਵਲਾ ਹੈ।
ਅਸੀਸ ਬਖਸ਼ਿਓ।
Reviews
There are no reviews yet.