ਇਸ ਪੁਸਤਕ ਨੂੰ ਪੜ੍ਹਕੇ ਲੱਖਾਂ-ਕਰੋੜਾਂ ਲੋਕਾਂ ਨੇ ਆਪਣੀ ਜ਼ਿੰਦਗੀ ਸੰਵਾਰੀ ਹੈ… ਸਫਲਤਾ ਪ੍ਰਾਪਤ ਕੀਤੀ ਹੈ। ਵੱਡੀ ਸੋਚ ਦਾ ਵੱਡਾ ਜਾਦੂ ਪੜ੍ਹਕੇ ਤੁਸੀਂ ਇਹ ਸਿੱਖ ਸਕਦੇ ਹੋ ਕਿ ਵਧੀਆ ਨੌਕਰੀ ਕਿਵੇਂ ਹਾਸਿਲ ਕੀਤੀ ਜਾ ਸਕਦੀ ਹੈ ਅਤੇ ਕਿਵੇਂ ਜ਼ਿਆਦਾ ਪੈਸਾ ਕਮਾਇਆ ਜਾ ਸਕਦਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸੁੱਖੀ ਤੇ ਖੁਸ਼ਹਾਲ ਕਿਵੇਂ ਰਿਹਾ ਜਾ ਸਕਦਾ ਹੈ।
ਵੱਡੀ ਸੋਚ ਦਾ ਵੱਡਾ ਜਾਦੂ ਤੁਹਾਡੇ ਨਾਲ ਕੋਰੇ ਵਾਇਦੇ ਨਹੀਂ ਕਰਦੀ, ਸਗੋਂ ਤੁਹਾਨੂੰ ਅਸਲ ਜ਼ਿੰਦਗੀ ‘ਚ ਕੰਮ ਆਉਣ ਵਾਲੇ ਪ੍ਰੈਕਟੀਕਲ ਢੰਗ ਸਿਖਾਉਂਦੀ ਹੈ। ਡਾ. ਸ਼ਵਾਰਜ਼ ਜੋ ਰਾਹ ਦਿਖਾਉਂਦੇ ਹਨ ਉਸ ਤੇ ਚੱਲਕੇ ਤੁਸੀਂ ਆਪਣੀ ਮੰਜ਼ਿਲ ਤੇ ਅਸਾਨੀ ਨਾਲ ਪੁੱਜ ਸਕਦੇ ਹੋ – ਚਾਹੇ ਤੁਹਾਡੀ ਮੰਜ਼ਿਲ ਚੰਗੀ ਨੌਕਰੀ ਹੋਵੇ, ਖੁਸ਼ਹਾਲ ਪਰਿਵਾਰਿਕ ਜੀਵਨ ਹੋਵੇ ਜਾਂ ਸਫਲ ਸਮਾਜਿਕ ਜੀਵਨ।
ਉਹ ਇਹ ਸਿੱਧ ਕਰ ਦਿੰਦੇ ਹਨ ਕਿ ਮਹਾਨ ਸਫਲਤਾ ਹਾਸਿਲ ਕਰਨ ਲਈ ਤੇਜ਼ ਦਿਮਾਗ਼ ਜਾਂ ਪ੍ਰਤਿਭਾ ਦੀ ਲੋੜ ਨਹੀਂ ਹੁੰਦੀ – ਇਸਦੇ ਵਾਸਤੇ ਤੁਹਾਨੂੰ ਸਿਰਫ਼ ਵੱਡੀ ਸੋਚ ਦੀ ਲੋੜ ਹੈ। ਇਹ ਪੁਸਤਕ ਦੱਸਦੀ ਹੈ ਕਿ ਤੁਸੀਂ ਆਪਣੀ ਸੋਚ ਨੂੰ ਕਿਵੇਂ ਵੱਡਾ ਕਰ ਸਦਕੇ ਹੋ ਤੇ ਸਫਲਤਾ ਦੀਆਂ ਉੱਚਾਈਆਂ ਨੂੰ ਛੂਹ ਸਕਦੇ ਹੋ।

India
UK

Reviews
Clear filtersThere are no reviews yet.