ਮਰਜੀਵੜਾ ਜਸਵੰਤ ਸਿੰਘ ਖਾਲੜਾ || Marjiwrha Jaswant singh Khalrha
BOOK NAME– ਮਰਜੀਵੜਾ ਜਸਵੰਤ ਸਿੰਘ ਖਾਲੜਾ
WRITER– ਗੁਰਮੀਤ ਕੌਰ
ਲੇਖਕ ਬਾਰੇ – ਗੁਰਮੀਤ ਕੌਰ ਇੱਕ ਬਾਲ ਲੇਖਕ, ਕਹਾਣੀਕਾਰ ਅਤੇ ਪੰਜਾਬੀ ਭਾਸ਼ਾ ਦੀ ਅਧਿਆਪਕਾ ਹੈ। ਉਸਨੇ “ਫਾਸੀਨੇਟਿੰਗ ਫੋਕਟੇਲਜ਼ ਆਫ਼ ਪੰਜਾਬ” ਕਿਤਾਬ ਲੜੀ ਲਿਖੀ ਅਤੇ ਪ੍ਰਕਾਸ਼ਿਤ ਕੀਤੀ ਹੈ, ਜੋ ਕਿ ਪਹਿਲੀ ਦੋਭਾਸ਼ੀ, ਚਿੱਤਰਿਤ ਕਿਤਾਬ ਲੜੀ ਹੈ ਜਿਸਨੇ ਪੰਜਾਬ ਬਾਰੇ ਬਾਲ ਸਾਹਿਤ ਵਿੱਚ ਦਿਲਚਸਪੀ ਦੀ ਇੱਕ ਨਵੀਂ ਲਹਿਰ ਪੈਦਾ ਕੀਤੀ ਹੈ।ਦੋ ਬੱਚਿਆਂ ਦੀ ਮਾਂ, ਗੁਰਮੀਤ ਨੇ ਆਪਣੇ ਪੱਚੀ ਸਾਲਾਂ ਦੇ ਲੰਬੇ ਸਾਫਟਵੇਅਰ ਇੰਜੀਨੀਅਰਿੰਗ ਕੈਰੀਅਰ ਤੋਂ ਇੱਕ ਪੂਰੇ ਸਮੇਂ ਦੇ ਪ੍ਰਕਾਸ਼ਕ ਅਤੇ ਪੰਜਾਬ ਅਤੇ ਪੰਜਾਬੀ ਭਾਸ਼ਾ ਲਈ ਇੱਕ ਕਾਰਕੁਨ ਬਣਨ ਵੱਲ ਰੁਖ਼ ਕੀਤਾ। ਉਹ ਅਟਲਾਂਟਾ, ਜੀਏ, ਅਮਰੀਕਾ ਵਿੱਚ ਰਹਿੰਦੀ ਹੈ।
$19.00 Original price was: $19.00.$17.99Current price is: $17.99.
Description
BOOK NAME– ਮਰਜੀਵੜਾ ਜਸਵੰਤ ਸਿੰਘ ਖਾਲੜਾ
WRITER– ਗੁਰਮੀਤ ਕੌਰ
DESCRIPTION- “ਇਹ ਕਿਤਾਬ ਅਪਣੇ ਆਪ ਵਿਚ ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਦਾ ਇਤਿਹਾਸ ਹੈ, ਜੋ ਕਿ ਪੰਥ ਦੀ ਅਗਾਹੂੰ ਉਸਾਰੀ ਲਈ ਲਾਹੇਵੰਦ ਹੋਵੇਗਾ। ਸਿਆਸੀ ਤਾਕਤ ਤੇ ਸੱਤਾ ਦਾ ਨਸ਼ਾ ਜਿਨ੍ਹਾਂ ਦੇ ਸਿਰ ਨੂੰ ਚੜ੍ਹ ਜਾਂਦਾ ਹੈ; ਉਹ ਰਾਜ ਕਰਨਾ ਹੀ ਨਹੀਂ, ਸਗੋਂ ਜ਼ੁਲਮ ਕਰਨਾ ਵੀ ਅਪਣਾ ਹੱਕ ਸਮਝ ਲੈਂਦੇ ਹਨ। ਕਿਤਾਬ ਦੇ ਮੁੱਖ ਪਾਤਰ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਮਕਸਦ ਹਕੂਮਤੀ ਜਬਰ-ਜ਼ੁਲਮ ਦਾ ਵਿਰਲਾਪ ਕਰਨਾ ਨਹੀਂ, ਸਗੋਂ ਮੂਹਰਲੀਆਂ ਸਫ਼ਾਂ ਵਿਚ ਰਹਿ ਕੇ ਕਾਨੂੰਨ ਅਪਣੇ ਹੱਥ ਵਿਚ ਲਿਆਂ ਬਗ਼ੈਰ ਲੜਨਾ ਸੀ। ਮੈਂ ਇਹ ਸਾਰੀ ਕਿਤਾਬ ਇਸ ਤਰ੍ਹਾਂ ਸਾਹ ਰੋਕ ਕੇ ਪੜ੍ਹੀ, ਜਿਵੇਂ ਇਹ ਮੇਰੀ ਹੀ ਲਿਖੀ ਹੋਵੇ। ਗੁਰਮੀਤ ਕੌਰ ਹੁਰਾਂ ਪੰਜਾਬ ਤੇ ਪੰਥ ਦੇ ਦਰਦ ਨੂੰ ਸਮਝਦਿਆਂ ਇਹ ਕਾਰਜ ਸਿਰੇ ਲਾਇਆ ਹੈ। ਖੂਬਸੂਰਤ ਹੱਥ-ਚਿੱਤਰ ਤੇ ਤਸਵੀਰਾਂ ਵੀ ਬਾਕਮਾਲ ਹਨ, ਜੋ ਇਸ ਦਸਤਾਵੇਜ਼ ਨੂੰ ਸਮਝਣ ਵਿਚ ਸਹਾਈ ਹੋਣਗੀਆਂ।”

Reviews
Clear filtersThere are no reviews yet.