Body Language in Punjabi
ਇਹ ਕਿਤਾਬ ਤੁਹਾਡੇ ਦੂਜਿਆ ਨਾਲ ਗੱਲਬਾਤ ਕਰਨ ਦੇ ਢੰਗ ਨੂੰ ਸਦਾ ਲਈ ਬਦਲ ਦਵੇਗੀ।
ਦੂਜਿਆਂ ਨਾਲ ਸਾਡੀ ਗੱਲਬਾਤ ਦਾ ਅੱਧਿਉ ਵੱਧ ਹਿੱਸਾ ਸਰੀਰ ਰਾਹੀ ਹੁੰਦਾ ਹੈ। ਪਰ ਸਾਡੇ ਵਿੱਚੋਂ ਕਿੰਨੀਆਂ ਕੁ ਨੂੰ ਸਰੀਰ ਦੀ ਇਸ ਭਾਸ਼ਾ ਨੂੰ ਵਰਤਣਾ ਆਉਂਦਾ ਹੈ? ਅਤੇ ਸ਼ਾਇਦ ਹੋਰ ਵੀ ਮਹੱਤਵਪੂਰਨ ਇਹ ਹੈ ਕਿ ਕਿੰਨਿਆਂ ਕੁ ਨੂੰ ਇਹ ਭਾਸ਼ਾ ਚੰਗੀ ਤਰ੍ਹਾਂ ਵਰਤਣੀ ਆਉਂਦੀ ਹੈ?
ਸਰੀਰ ਦੀ ਭਾਸ਼ਾ ਬਹੁਤ ਸ਼ਕਤੀਸ਼ਾਲੀ ਹੈ ਅਤੇ ਇਸ ਦਾ ਅਸਰ ਵੀ ਬਹੁਤ ਹੁੰਦਾ ਹੈ। ਚਾਹੇ ਤੁਸੀਂ ਕਿਸੇ ਨੂੰ ਆਪਣੇ ਵਿਚਾਰਾਂ ਰਾਹੀ ਕਾਇਲ ਕਰਨਾ ਚਾਹੁੰਦੇ ਹੋ, ਆਪਣੀ ਗੱਲ ਚੰਗੀ ਤਰ੍ਹਾਂ ਕਹਿਣੀ ਚਾਹੁੰਦੇ ਹੋ ਜਾਂ ਇਹ ਸਮਝਣਾ ਚਾਹੁੰਦੇ ਹੋ ਕਿ ਦੂਜੇ ਅਸਲ ਵਿੱਚ ਕੀ ਸੋਚਦੇ ਹਨ। ਇਸ ਸਭ ਕੁਝ ਦਾ ਭੇਦ ਸਰੀਰਕ ਭਾਸ਼ਾ ਹੀ ਹੈ। ਜੇ ਤੁਹਾਨੂੰ ਇਹ ਭਾਸ਼ਾ ਆਉਂਦੀ ਹੈ ਤਾਂ ਤੁਸੀਂ ਦੂਜਿਆਂ ਨਾਲ ਹਰ ਗੱਲ ਬੜੇ ਸਹਿਜ ਨਾਲ ਅਤੇ ਸਫਲਤਾ ਨਾਲ ਕਰ ਲਉਗੇ। ਅਤੇ ਜੇ ਨਹੀਂ, ਤਾਂ ਫਿਰ ਤੁਸੀਂ ਇਹ ਸਭ ਕੁਝ ਕਰਨ ਲਈ ਸੰਘਰਸ਼ ਹੀ ਕਰਦੇ ਰਹਿ ਜਾਉਗੇ।
ਇਹ ਕਿਤਾਬ ਤੁਹਾਨੂੰ ਸਾਰਾ ਕੁਝ ਸਿਖਾਏਗੀ ਐਸੇ ਢੰਗ ਨਾਲ ਕੀ ਤੁਸੀਂ ਇਹ ਹਰ ਵਾਰੀ ਹੀ ਸਹੀ ਤਰ੍ਹਾਂ ਕਰ ਸਕੋ। 7 ਸੌਖੇ ਪਾਠਾਂ ਵਿੱਚ ਹੀ ਤੁਸੀਂ ਇਸ ਚੀਜ਼ ਦੇ ਮਾਹਿਰ ਬਣ ਜਾਓਗੇ ਕੀ ਦੂਜਿਆਂ ਨੂੰ ਕਿਵੇਂ ਸਮਝੀਏ ਅਤੇ ਆਪਣੇ ਸਰੀਰ ਦੀਆਂ ਹਰਕਤਾਂ ਇਸ਼ਾਰਿਆਂ ਨੂੰ ਕਾਬੂ ਵਿੱਚ ਕਿਵੇਂ ਰੱਖੀਏ ਤਾਂ ਕੀ ਤੁਸੀਂ ਉਹ ਜਵਾਬ ਪ੍ਰਾਪਤ ਕਰੋ ਜਿਹੜਾ ਤੁਸੀਂ ਚਾਹੁੰਦੇ ਹੋ। ਤੁਸੀਂ ਇੱਕ ਬਿਲਕੁਲ ਨਵੀਂ ਭਾਸ਼ਾ ਸਿੱਖੋਗੇ।

India
UK

Reviews
Clear filtersThere are no reviews yet.