Description
Manjinder Makha
ਸ਼ੁਭਦੀਪ (ਸਿੱਧੂ ਮੂਸੇਵਾਲੇ ) ਦੇ ਤੁਰ ਜਾਣ ਬਾਅਦ ਉਸਦੀ ਜ਼ਿੰਦਗੀ ਦੀ ਕਹਾਣੀ ਮੇਰੀ ਸੁਰਤ, ਉਸੇ ਸਮੇਂ ਘੁੰਮਣ ਲੱਗੀ ਸੀ ਜਦੋਂ ਉਹ ਹਾਲੇ ਹਵੇਲੀ ਅੰਦਰ ਲਾਸ਼ ਬਣਿਆ ਪਿਆ ਸੀ ਤੇ ਪੈਂਦੇ ਵੈਣਾ ਵਿਚੋਂ ਉਹ ਸਭ ਘਟਨਾਵਾਂ ਜੋ ਮੈਂ ਉਸਦੇ ਨਾਲ ਰਹਿੰਦਿਆਂ ਅੱਖੀਂ ਵੇਖੀਆਂ,ਉਸ ਨਾਲ ਜੁੜੇ ਵਿਵਾਦਾਂ ਦੇ ਪਿੱਛੇ ਦੇ ਕਾਰਨ ਜੋ ਉਸਨੇ ਮੇਰੇ ਮੋਢੇ ਤੇ ਹੱਥ ਰੱਖ ਖੇਤ ਦੀਆਂ ਪਹੀਆਂ ਤੇ ਤੁਰਦਿਆਂ ਆਪ ਦੱਸੇ ਜਿਵੇਂ ਉਹ ਜਾਣਦਾ ਹੋਵੇ ਕਿ ਉਸਦੀ ਕਹਾਣੀ ਮੇਰੀ ਕਲਮ ਦੇ ਹਿੱਸੇ ਆਵੇਗੀ ਉਸਦੇ ਜਾਣ ਬਾਅਦ ਲਹੂ ਨਾਲ ਲਿਬੜੇ ਵਰਕੇ ਮੇਰੇ ਖੋਪੜ,ਚ ਇੱਕਠੇ ਹੋਣ ਲੱਗੇ .
ਲਹੂ ਨਾਲ ਭਿੱਜੇ ਇਹ ਸਫ਼ੇ ਮੈਨੂੰ ਹੀ ਇੱਕਠੇ ਕਰਨੇ ਪੈਣੇ ਸਨ ਕਿਉਂਕਿ ਮੈਂ ਉਸਦੀ ਛੋਟੀ ਜ਼ਿੰਦਗੀ ਦੀ ਕਹਾਣੀ ਦਾ ਸੂਤਰਧਾਰ ਸਾਂ ਅਤੇ ਹਾਂ। ਬੇਸ਼ੱਕ ਉਸਦੇ ਨਾਲ ਹੋਰ ਬਹੁਤ ਲੋਕ ਜੁੜੇ ਸਨ ਪਰ ਜਿਸ ਤਰ੍ਹਾਂ ਮੈਂ ਸਭ ਵੇਖ ਰਿਹਾ ਸਾਂ ਇਹ ਸਭ ਕੁੱਝ ਕੁਦਰਤੀ ਸੀ ਪਰ ਇਹ ਐਨਾ ਸੋਖਾ ਨਹੀਂ ਸੀ ਕਿ ਮੈਂ ਉਸਦੀ ਕਹਾਣੀ ਨਾਲ ਇਨਸਾਫ ਕਰ ਸਕਾਂ । ਉਹ ਪੰਜਾਬੀ ਸੰਗੀਤ ਦੇ ਇਤਿਹਾਸ ਦਾ ਵੱਡਾ ਮਨੁੱਖ ਹੋਇਆ ਹੈ । ਉਹ ਦੁਨੀਆਂ ਦਾ ਸਭ ਤੋਂ ਮਸ਼ਹੂਰ ਪੰਜਾਬੀ ਜਿਸਦੇ ਕਤਲ ਤੋਂ ਬਾਅਦ ਉਸਦੀ ਅਪਰੋਚ ਦਾ ਪਤਾ ਚੱਲਿਆ। ਉਸਦੇ ਕਤਲ ਦੇ ਕਾਰਨਾ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਹੈ।
ਉਹ ਸਭ ਘਟਨਾਵਾਂ, ਕਿੱਸੇ ਲਿਖਣ ਤੋਂ ਪਹਿਲਾਂ ਮੈਨੂੰ ਹਜ਼ਾਰਾਂ ਵਾਰ ਸੋਚਣਾ ਪਿਆ ਹੈ ਕਿਉਂਕਿ ਅੱਜ ਦੇ ਯੁੱਗ ਵਿੱਚ ਸੱਚ ਲਿਖਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਤੇ ਮੈਂ “The real reason reason why legend died Book” ਲਿਖਣ ਸਮੇਂ ਹਰ ਰੋਜ਼ ਉਸ ਡਰ ਵਿੱਚੋਂ ਗੁਜ਼ਰਿਆ ਹਾਂ ਜਿਸਦੇ ਨਤੀਜੇ ਮੇਰੇ ਲਈ ਕਿਵੇਂ ਦੇ ਹੋ ਸਕਦੇ ਹਨ ਇਹ ਸੋਚਕੇ ਵੀ ਡਰ ਲੱਗਦਾ ਹੈ। ਮੇਰੇ ਬਹੁਤ ਸਾਰੇ ਕਰੀਬੀਆਂ ਨੇ ਇਹ ਕੰਮ ਕਰਨ ਤੋਂ ਮਨਾ ਵੀ ਕੀਤਾ ਸੀ ਤੇ ਦੋਵੇਂ ਪਾਸੇ ਦੇ ਲੋਕਾਂ ਨੇ ਧਮਕੀਆਂ ਵੀ ਦਿੱਤੀਆਂ ਕਿ ਜੇਕਰ ਇਹ ਕਿਤਾਬ ਕੀਤੀ ਤਾਂ ਸਿੱਟੇ ਭੈੜੇ ਹੋਣਗੇ।
ਉਹ ਲੋਕ ਸਿੱਧੂ ਤੇ ਪੱਖੀ ਤੇ ਵਿਰੋਧੀ ਹਨ ਤੇ ਵਿਚਕਾਰ ਮਨਜਿੰਦਰ ਮਾਖਾ ਸਿੱਧੂ ਦੇ ਲਹੂ ਨੂੰ ਸਿਆਹੀ ਬਣਾ ” ਠਹੲ ਰੲਅਲ ਰੲਅਸੋਨ “ਹੇ ਲੲਗਇਨਦ ਦਇਦ ” ਲਿਖ ਰਿਹਾ ਸੀ । ਮੈਨੂੰ ਇੱਕ ਲੇਖਕ ਦਾ ਧਰਮ ਨਿਭਾਉਣਾ ਹੀ ਪੈਣਾ ਸੀ। ਮੈਨੂੰ ਸੱਚ ਲਿਖਣਾ ਹੀ ਪੈਣਾ ਸੀ। ਇਹ ਮੈਨੂੰ ਹੀ ਤਹਿ ਕਰਨਾ ਪੈਣਾ ਸੀ ਕਿ ਮੈਂ ਡਰਪੋਕ ਲੋਕਾਂ ਦੀ ਕਤਾਰ ਵਿੱਚ ਖੜਾ ਹੋਵਾਂ ਜਾ ਫਿਰ ਨਿੱਡਰ ਲੋਕਾਂ ਦਾ ਹਾਣੀ ਬਣਾ ਮੈਂ ਤਮਾਮ ਉਮਰ ਡਰ ਦੇ ਮਾਰੇ ਇਹ ਕੰਮ ਨਾ ਕਰਨ ਦਾ ਸ਼ਿਕਵਾ ਨਹੀਂ ਸੀ ਝੱਲ ਸਕਦਾ।
ਸੋ ਪੂਰੇ ਦੋ ਸਾਲ ਤੇ ਤਿੰਨ ਮਹੀਨੇ ਦੇ ਖੋਜ ਕਾਰਜ ਤੋਂ ਬਾਅਦ ਇਹ ਕਿਤਾਬ ਮੁਕੰਮਲ ਹੈ ਤੇ ਸਿੱਧੂ ਨੂੰ ਪਿਆਰ ਕਰਨ ਵਾਲੇ ਜਾਂ ਉਸਦਾ ਵਿਰੋਧ ਕਰਨ ਵਾਲਿਆਂ ਦੇ ਹੱਥਾਂ ਵਿੱਚ ਹੈ ਤਾਂ ਜੋ ਉਹ ਪੜ੍ਹ ਸਕਣ ਹਰ ਕਹਾਣੀ ਦੇ ਪਿੱਛੇ ਦੀ ਕਹਾਣੀ ਜਿਸ ਬਾਰੇ ਉਹ ਜਾਨਣਾ ਚਾਹੁੰਦੇ ਹਨ । ਮੈਂ ਉਮੀਦ ਕਰਦਾ ਹਾਂ ਕਿ ਮੇਰੀ ਇਸ ਪੁਸਤਕ ਦੀ ਅਲੋਚਨਾ ਸਾਰਥਕ ਹੋਵੇਗੀ ਤੇ ਤੱਥਾਂ ਦੇ ਅਧਾਰ ਤੇ ਹੋਵੇਗੀ। ਮੈਂ ਸਭ ਤਰ੍ਹਾਂ ਦਾ ਵਿਰੋਧ ਤੇ ਪਿਆਰ ਝੱਲਣ ਲਈ ਤਿਆਰ ਹਾਂ।
ਮੇਰਾ ਵਿਰੋਧ ਸੁਭਾਵਿਕ ਜਿਹੀ ਗੱਲ ਹੈ ਕਿਉਂਕਿ ਸੱਚ ਬਰਦਾਸ਼ਤ ਕਰਨਾ ਔਖਾ ਹੁੰਦਾ ਹੈ। ਇੱਥੇ ਇੱਕ ਗੱਲ ਹੋਰ ਕਰਨੀ ਬਣਦੀ ਹੈ ਕਿ ਇਹ ਕਿਤਾਬ ਮੈਂ ਪੈਸਾ ਜਾਂ ਮਸ਼ਹੂਰ ਹੋਣ ਲਈ ਨਹੀਂ ਕੀਤੀ ਜੇਕਰ ਪੈਸੇ ਲਈ ਕਰਨੀ ਹੁੰਦੀ ਤਾਂ ਸਿੱਧੂ ਦੇ ਤੁਰ ਜਾਣ ਤੋਂ ਦੋ ਮਹੀਨੇ
ਬਾਅਦ ਹੀ ਕਿਤਾਬ ਕਰਦਾ ਜਿਵੇਂ ਕਿ ਬਹੁਤ ਸਾਰੀਆਂ ਕਿਤਾਬਾਂ ਆਈਆਂ ਹਨ ਇਹ ਕਿਤਾਬ ਸ਼ੋਸ਼ਲ ਮੀਡੀਆ ਵਿੱਚੋਂ ਨਹੀਂ ਨਿਕਲੀ ਇਸ ਅੰਦਰ ਉਹ ਸਭ ਕੁੱਝ ਹੈ ਜੋ ਮੈਂ ਸਿੱਧੂ ਦੇ ਨਾਲ ਰਹਿੰਦਿਆਂ ਵੇਖਿਆ ਤੇ ਹੰਢਾਇਆ ਹੈ ।
ਇਹ ਮੇਰੀ ਨਿੱਜੀ ਖਿਆਲ ਨਹੀਂ ਇਹ ਸੱਚ ਹੈ । ਸੋ “The real reason reason why legend died Book” ਪੜ੍ਹਨ ਤੋਂ ਬਾਅਦ ਹੀ ਟੀਕਾ ਟਿੱਪਣੀ ਕਰਨੀ ਬਾਕੀ ਸਮਾਂ ਸਮਰੱਥ ਹੈ ਜੇਕਰ ਮੇਰੇ ਦੁਆਰਾ ਕੀਤਾ ਗਿਆ ਕੰਮ ਤੱਥਾਂ ਦੇ ਅਧਾਰ ਤੇ ਹੋਇਆ ਤਾਂ ਇਹ ਪਾਠਕਾਂ ਵਿੱਚ ਬਣੀ ਰਹੇਗੀ ਨਹੀਂ ਸਮਾਂ ਪੈ ਕੇ ਆਪਣੇ ਆਪ ਕਿਤਾਬਾਂ ਦੀਆਂ ਸਟਾਲਾਂ ਤੋਂ ਗਾਇਬ ਹੋ ਜਾਵੇਗੀ। ਫਿਲਹਾਲ ਮੇਰੇ ਲਈ ਖੁਸ਼ੀ ਦੇ ਨਾਲ- ਨਾਲ ਇਹ ਬਹੁਤ ਮਾਨਸਿਕ ਤਣਾਅ ਦਾ ਸਮਾਂ ਹੈ ਪਰ ਲਾਲ ਸਿੰਘ ਦਿਲ ਜਿਵੇਂ ਕਹਿੰਦਾ ਹੈ
“ਜੋ ਲੜਨਾ ਨਹੀਂ ਜਾਣਦੇ ਜੋ ਲੜਨਾ ਨਹੀਂ ਚਾਹੁੰਦੇ ਉਹ ਗੁਲਾਮ ਬਣਾ ਲਏ ਜਾਂਦੇ ਹਨ”
ਤੁਹਾਡੇ ਹੱਥਾਂ ਵਿੱਚ ਇਹ ਕਿਤਾਬ ਦਿੰਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ ਤੇ ਉਮੀਦ ਕਰਦਾ ਹਾਂ ਤੁਸੀਂ ਸਭ ਮੇਰਾ ਸਾਥ ਦਿਉਂਗੇ।
-Manjinder Makha
Key takeaways –
The real reason reason why legend died Book
The real reason reason why legend died Book PDf
The Real Reason Why Legend Died Book -ਦ ਰੀਅਲ ਰੀਜਨ ਵਾਏ ਲੈਜੇਂਡ ਡਾਇਡ
Book - ਦਾ ਰੀਅਲ਼ ਰੀਜ਼ਨ ਵਾਏ ਲ਼ੇਜੈਂਡ ਡਾਇਡ || "The real reason reason why legend died Book" WRITER- Manjinder Makha About - This book reveals the Mystery behind Sidhu Moosewala's death ਲੇਖਕ ਸਿੱਧੂ ਦਾ ਬਹੁਤ ਕਰੀਬੀ ਦੋਸਤ, ਗੁਆਂਢੀ ਪਿੰਡ ਦਾ ਰਹਿਣ ਵਾਲਾ ਤੇ ਪੇਸ਼ੇ ਤੋਂ ਕਵੀ, ਨਾਵਲਕਾਰ ਤੇ ਅਧਿਆਪਕ ਹੈ।ਸਿੱਧੂ ਦੇ ਸਭ ਤੋਂ ਨੇੜਲੇ ਬੰਦਿਆਂ ਚੋਂ ਹੋਣ ਕਰਕੇ ਉਸਨੇ ਬੜਾ ਕੁਝ ਆਪ ਅੱਖੀਂ ਵਾਪਰਦਾ ਵੇਖਿਆ ਹੈ। ਕਿਵੇਂ ਉਹ ਸਟਾਰਡਮ ਤੋਂ ਭੱਜਣ ਲੱਗਾ, ਉਸਦੀ ਅਸਲੀ ਸੋਚ ਕੀ ਸੀ, ਉਸਦੇ ਕਤਲ ਦੇ ਹਾਲਾਤ ਤੇ ਕਾਰਨ ਇਹ ਸਭ ਸਮਝਣ ਲਈ ਇਹ ਬਿਹਤਰੀਨ ਕਿਤਾਬ ਹੈ। ਲਿਖਣ ਸ਼ੈਲੀ ਬਹੁਤ ਰੋਚਕ ਹੈ ਤੇ ਕਿਤਾਬ ਇੱਕੋ ਵਾਰ ਚ ਹੀ ਪੂਰੀ ਕੀਤੇ ਬਿਨਾਂ ਉੱਠਣਾ ਮੁਸ਼ਕਿਲ ਹੈ।
URL: https://simrankitabghar.com/product/the-real-reason-why-legend-died-book/
Author: Manjinder Makha
5
Rajvir –
Boht sohni kitaab te boht kuch nva pta lgya Shubhdeep baare is nu padhke. Must read
Thank you Simran Kitab Ghar for providing me this book.